Benjamin Franklin story in Punjabi
Benjamin Franklin story in Punjabi - ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ | ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਕਿਸੇ ਲੇਖਕ ਦੀ ਕਿਤਾਬ ਮੰਗੀ ਤਾਂ ਸੇਲਜ਼ਮੈਨ ਨੇ ਕਿਤਾਬ ਲਿਆ ਕੇ ਗਾਹਕ ਨੂੰ ਦੇ ਦਿੱਤੀ | ਗਾਹਕ ਨੇ ਕਿਤਾਬ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਉਸ ਕਿਤਾਬ ਦੀ ਕੀਮਤ ਇਕ ਡਾਲਰ ਮੰਗੀ | ਗਾਹਕ ਨੇ ਕਿਹਾ ਕਿ ਇਕ ਡਾਲਰ ਤੋਂ ਘੱਟ ਨਹੀਂ ਹੋ ਸਕਦੀ ਤਾਂ ਸੇਲਜ਼ਮੈਨ ਨੇ ਨਾਂਹ ਕਰਦਿਆਂ ਕਿਤਾਬ ਗਾਹਕ ਦੇ ਹੱਥੋਂ ਫੜ ਲਈ | ਗਾਹਕ ਨੇ ਸੇਲਜ਼ਮੈਨ ਨੂੰ ਪੁੱਛਿਆ ਕਿ ਫਰੈਂਕਲਿਨ ਸਾਹਿਬ ਅੰਦਰ ਬੈਠੇ ਨੇ? ਸੇਲਜ਼ਮੈਨ ਨੇ ਕਿਹਾ ਹਾਂ ਜੀ, ਅੰਦਰ ਤਾਂ ਬੈਠੇ ਨੇ ਪਰ ਕੋਈ ਜ਼ਰੂਰੀ ਕੰਮ ਕਰ ਰਹੇ ਹਨ | ਗਾਹਕ ਨੇ ਸੇਲਜ਼ਮੈਨ ਨੂੰ ਫਿਰ ਕਿਹਾ ਕਿ ਫਰੈਂਕਲਿਨ ਸਾਹਿਬ ਨੂੰ ਬੁਲਾਓ ਜ਼ਰਾ | ਸੇਲਜ਼ਮੈਨ ਅੰਦਰ ਗਿਆ ਤੇ ਉਸ ਦੇ ਨਾਲ ਹੀ ਬੈਂਜਾਮਿਨ ਫਰੈਂਕਲਿਨ ਵੀ ਬਾਹਰ ਆ ਗਏ | ਗਾਹਕ ਨੇ ਬੈਂਜਾਮਿਨ ਨੂੰ ਉਸੇ ਕਿਤਾਬ ਦੀ ਕੀਮਤ ਪੁੱਛੀ, ਜਿਹੜੀ ਉਹ ਖਰੀਦਣੀ ਚਾਹੁੰਦਾ ਸੀ | ਬੈਂਜਾਮਿਨ ਨੇ ਉਸ ਦੀ ਕੀਮਤ ਡੇਢ ਡਾਲਰ ਮੰਗੀ | ਗਾਹਕ ਹੈਰਾਨ ਹੋਇਆ ਤੇ ਪੁੱਛਿਆ ਇਹ ਸੇਲਜ਼ਮੈਨ ਨੇ ਇਸ ਦੀ ਕੀਮਤ 'ਤੇ ਇਕ ਡਾਲਰ ਮੰਗੀ ਸੀ ਪਰ ਤੁਸੀਂ ...