Corona Virus poem in Punjabi
ਕੋਰੋਨਾ ਆਇਆ ਕੋਰੋਨਾ corona ਆਇਆ,
Janta ਨੂੰ ਹੈ ਬਹੁਤ ਸਤਾਇਆ।
ਅੰਦਰ ਰਹਿਣ ਦੀ ਕੀਤੀ ਅਪੀਲ,
ਹੋਈਆਂ hi ਸਾਰੀਆਂ ਸਰਹੱਦਾਂ ਸੀਲ।
ਸਾਰੇ ਕੰਮ ਧੰਦੇ ਹੋ ਗਏ ਠੱਪ,
ਜਿਵੇਂ ਸੁੰਘ ਗਿਆ ਹੋਵੇ ਕੋਈ ਸੱਪ।
ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ,
ਕਿਸੇ ਤੋਂ ਵੀ ਇਹ ਰੋਕ ਨਾ ਹੋਇਆ।
ਬੰਦ ਹੋਈ ਆਵਾਜਾਈ,
ਕੋਈ ਵੀ ਨਹੀਂ ਕਰ ਰਿਹਾ ਕਾਰਵਾਈ।
ਕਈ ਭੁੱਲ ਗਏ ਸਾਰੇ ਸੰਸਕਾਰ,
ਇਨਸਾਨੀਅਤ ਵੀ ਹੋਈ ਸ਼ਰਮਸਾਰ।
ਢਾਡਿਆ ਰੱਬਾ ਇਹ ਕੀ ਕੀਤਾ,
ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕੀਤਾ।
ਕੋਰੋਨਾ ਦਾ ਕੋਈ ਇਲਾਜ ਨਾ ਲੱਭਿਆ,
ਸਾਰਾ ਜੱਗ ਕੋਸ਼ਿਸ਼ ਕਰ ਹੰਭਿਆ।
ਮਾਸਕ ਦੀ ਵਰਤੋਂ ਹੈ ਬਹੁਤ ਜ਼ਰੂਰੀ,
ਇਕ ਦੂਜੇ ਤੋਂ ਰੱਖੋ ਇਕ ਮੀਟਰ ਦੂਰੀ।
ਇਲਾਜ ਨਾਲੋਂ ਪ੍ਰਹੇਜ਼ ਹੀ ਚੰਗਾ,
ਸਮਝ ਲਵੇ ਜੇ ਹਰ ਬੰਦਾ।
ਕੁਦਰਤ ਐਸਾ ਖੇਲ ਰਚਾਇਆ,
ਭੁੱਲਿਆਂ ਨੂੰ ਵੀ ਰੱਬ ਚੇਤੇ ਆਇਆ।
'ਸੈਣੀ', ਰੱਬ ਅੱਗੇ ਕਰੇ ਅਰਦਾਸ,
ਐਸਾ ਕਰ ਕੋਈ ਚਮਤਕਾਰ,
ਹੱਸਦੇ-ਵੱਸਦੇ ਰਹਿਣ ਪਰਿਵਾਰ।
Comments
Post a Comment