Punjabi Poem on Mango
Punjabi Poem on Mango- ਸਾਡੇ ਵਿਹੜੇ ਅੰਬ (Mango Tree) ਦਾ ਰੁੱਖ ਇਕ ਭਾਰਾ।
ਅੰਬੀਆਂ ਦੇ ਭਰਿਆ, ਸਾਰੇ ਦਾ ਸਾਰਾ।
ਜਦੋਂ ਹਨੇਰੀ ਆਵੇ ਸਾਡਾ ਦਿਲ ਘਬਰਾਵੇ,
ਟਾਹਣਾ ਕੋਈ ਇਸ ਦਾ ਹਾਏ ਟੁੱਟ ਨਾ ਜਾਵੇ।
ਪੰਛੀ ਕਿੰਨੇ ਸਾਰੇ ਆ ਰੌਣਕਾਂ ਲਾਉਂਦੇ,
ਅੰਬੀਆਂ ਨੂੰ ਉਹ ਟੁਕ-ਟੁਕ ਸੁੱਟੀ ਜਾਂਦੇ।
ਪੰਛੀਆਂ ਨੂੰ ਅਸੀਂ ਵਾਰ-ਵਾਰ ਰਹੀਏ ਉਡਾਉਂਦੇ।
ਬਿੰਦ ਕੁ ਪਿੱਛੋਂ ਫਿਰ, ਕਈ ਹੋਰ ਆ ਜਾਂਦੇ।
ਅਚਾਰ ਇਹਦਾ ਬਣਦਾ, ਬੜਾ ਸੁਆਦੀ,
ਰੋਟੀ ਨਾਲ ਖਾਣ ਨੂੰ ਸਾਨੂੰ ਦਿੰਦੀ ਦਾਦੀ।
ਕਦੀ ਖੱਟੀ-ਮਿੱਠੀ ਚਟਣੀ ਬਣਾ ਕੇ ਖਾਈਏ,
ਕਦੇ ਕਦੇ ਬਣਾ ਕੇ ਛਾਛ ਵੀ ਪੀਂਦੇ ਜਾਈਏ।
ਪੱਕ ਕੇ ਅੰਬ ਜਦੋਂ ਹੋ ਜਾਂਦੇ ਪੀਲੇ,
ਰਸ ਨਾਲ ਭਰੇ ਲਗਦੇ ਬੜੇ ਰਸੀਲੇ।
ਫਲਾਂ ਦਾ ਇਹ ਰਾਜਾ ਅੰਬ ਕਹਾਵੇ।
ਹਰ ਕੋਈ ਇਹਨੂੰ ਚਾਅ ਨਾਲ ਖਾਣਾ ਚਾਹੇ।
Comments
Post a Comment