Punjabi poem on Hard work

 Punjabi poem on Hard work - ਆਓ ਬੱਚਿਓ ਮਿਹਨਤ ਕਰੀਏ

ਦੇਸ਼ ਨੂੰ ਅੱਗੇ ਵਧਾਈਏ,

ਪੜ੍ਹੀਏ ਲਿਖੀਏ ਚੰਗੇ ਬਣੀਏ,

ਦੇਸ਼ (country) ਨੂੰ ਅੱਗੇ ਵਧਾਈਏ।

ਹੱਕ ਸੱਚ ਦਾ ਹੋਕਾ ਦੇਈਏ

ਝੂਠ ਬੋਲਣਾ ਛੱਡੀਏ,

ਮਿਹਨਤ (hardwork) ਵਿਚ ਯਕੀਨ ਬਣਾਈਏ

ਨਕਲ ਮਾਰਨਾ ਛੱਡੀਏ।

ਰੋਜ਼ ਨਵਾਂ ਕੁਝ ਸਿੱਖੀਏ ਆਪਾਂ

ਅਮਲ ਓਦੇ 'ਤੇ ਕਰੀਏ,

ਦੁਨੀਆ ਸਾਨੂੰ ਆਖੇ ਚੰਗਾ

ਇਦਾਂ ਦਾ ਕੁਝ ਕਰੀਏ।

ਰੋਜ਼ ਰੋਜ਼ਾਨਾ ਖੇਡਣ ਜਾਈਏ

ਚੰਗੀ ਸਿਹਤ ਬਣਾਈਏ,

ਸਿਹਤ ਹੈ ਤੋ ਸਭ ਕੁਛ ਹੈ

ਸਭ ਨੂੰ ਇਹੀ ਸਿਖਾਈਏ।

ਤੜਕੇ ਉੱਠੀਏ ਸੈਰ ਨੂੰ ਜਾਈਏ

ਚੰਗੀਆਂ ਆਦਤਾਂ ਪਾਈਏ

ਨਸ਼ਿਆਂ ਨੂੰ ਛੱਡੋ, ਕੋਹੜ ਨੂੰ ਵੱਡੋ

ਸਭ ਨੂੰ ਇਹ ਸਮਝਾਈਏ।

ਆਓ ਬੱਚਿਓ ਮਿਹਨਤ ਕਰੀਏ,

ਦੇਸ਼ ਨੂੰ ਅੱਗੇ ਵਧਾਈਏ,

ਪੜ੍ਹੀਏ ਲਿਖੀਏ ਚੰਗੇ ਬਣੀਏ

ਆਪਣਾ ਨਾਂਅ ਚਮਕਾਈਏ।


Poem on Hard work - 2

ਪਿਆਰੇ ਬੱਚਿਓ ਮਿਹਨਤ ਕਰੋ।

ਮਿਹਨਤ ਤੋਂ ਨਾ ਤੁਸੀਂ ਡਰੋ।

ਜਿਨ੍ਹਾਂ ਬੱਚਿਆਂ ਮਿਹਨਤ ਕਰੀ

ਪ੍ਰਾਪਤੀਆਂ ਨਾਲ ਝੋਲੀ ਭਰੀ।

ਮਿਹਨਤ ਦੇ ਨਾਲ ਹੋਵੋ ਪਾਸ,

ਨਕਲ ਦੇ ਉਤੇ ਰੱਖੋ ਨਾ ਆਸ।

ਮਿਹਨਤ ਵਾਲੇ ਦੀ ਬੱਲੇ-ਬੱਲੇ,

ਵਿਹਲੜ ਜਾਵਣ ਥੱਲੇ-ਥੱਲੇ।

ਮਿਹਨਤ ਵਾਲਾ ਲੱਗੇ ਪਿਆਰਾ,

ਸਿਫਤਾਂ ਕਰੇ ਜੱਗ ਵੀ ਸਾਰਾ।

ਮਿਹਨਤ ਦਾ ਹੀ ਪਾਓ ਗਹਿਣਾ,

ਸਾਥੀਆਂ ਤੋਂ ਜੇ ਅੱਗੇ ਰਹਿਣਾ।

ਮਹਾਨ ਲੋਕਾਂ ਨੇ ਅੱਖੀਂ ਡਿੱਠਾ,

ਮਿਹਨਤ ਦਾ ਫਲ ਹੁੰਦਾ ਮਿੱਠਾ।

'ਤਲਵੰਡੀ' ਸਰ ਦੀ ਮੰਨੋ ਗੱਲ,

ਵੱਡੀ ਪ੍ਰਾਪਤੀ ਦਾ ਏਹੀ ਹੱਲ।


Comments

Popular posts from this blog

Punjabi Poem on Study

Ki Tusi Jande ho ? Rochak Jankari in Punjabi

Poem on Cycle in Punjabi