Punjabi Bujartan with Answers
1. ਹਰੀ ਡੱਬੀ ਪੀਲਾ ਮਕਾਨ, ਉਸ ਵਿਚ ਬੈਠਾ ਕਾਲੂ ਰਾਮ।
2. ਨਾ ਗੁਠਲੀ ਨਾ ਬੀਜ ਦੇਖਿਆ, ਹਰ ਮੌਸਮ ਵਿਚ ਵਿਕਦਾ ਦੇਖਿਆ।
3. ਦਿਨ ਵਿਚ ਸੌਂਵੇ, ਰਾਤ ਨੂੰ ਰੋਵੇ, ਜਿੰਨਾ ਰੋਵੇ ਓਨਾ ਹੀ ਖੋਵੇ।
4. ਕਿੰਨਾ ਲਾਡ ਲਡਾਉਂਦੇ ਨੇ, ਜੀਵਨ ਲੇਖੇ ਲਾਉਂਦੇ ਨੇ।
5. ਤੁਰਦਾ ਲੱਕ ਮਰੋੜ ਕੇ, ਘਰੋਂ ਕੱਢੀਦਾ ਹੱਥ ਜੋੜ ਕੇ।
6. ਜਦੋਂ ਵੀ ਨਹਾਉਂਦਾ ਹਾਂ, ਛੋਟਾ ਹੋ ਜਾਂਦਾ ਹਾਂ।
ਉੱਤਰ : 1. ਪਪੀਤਾ ਤੇ ਬੀਜ, 2. ਕੇਲਾ, 3. ਮੋਮਬੱਤੀ, 4. ਮਾਪੇ, 5. ਸੱਪ, 6. ਸਾਬਣ।
Comments
Post a Comment