Poem on Cycle in Punjabi

Poem on Cycle in Punjabi -  ਸਾਈਕਲ ਮੇਰਾ ਸਭ ਤੋਂ ਨਿਆਰਾ,

ਲਗਦਾ ਮੈਨੂੰ ਬਹੁਤ ਪਿਆਰਾ।

ਇਹ ਤੋਹਫ਼ਾ ਮੈਨੂੰ ਪਾਪਾ (Daddy) ਦਿੱਤਾ,

ਉਨ੍ਹਾਂ ਦਾ ਮੈਂ ਧੰਨਵਾਦ (thanks) ਕੀਤਾ।

ਤੋਹਫ਼ਾ ਮੈਨੂੰ ਬਹੁਤ ਪਸੰਦ,

ਭਜਾ ਕੇ ਆਵੇ ਬੜਾ ਅਨੰਦ।

ਇਸ ਦਾ ਰੰਗ ਹੈ ਲਾਲੋ ਲਾਲ,

ਲਗਦਾ ਮੈਨੂੰ ਬੜਾ ਕਮਾਲ।

ਸਾਈਕਲ ਮੇਰਾ ਗੇਅਰਾਂ ਵਾਲਾ,

ਇਹਦੇ ਟਾਇਰਾਂ ਦਾ ਰੰਗ ਹੈ ਕਾਲਾ।

ਇਹਨੂੰ ਮੈਂ ਨਿੱਤ ਚਲਾਵਾਂ,

ਛੋਟੇ ਵੀਰ ਨੂੰ ਨਾਲ ਚੜ੍ਹਾਵਾਂ।

ਜਿਹੜੇ ਜਾਂਦੇ ਇਸ 'ਤੇ ਬਾਜ਼ਾਰ,

ਉਹ ਨਾ ਕਦੇ ਹੋਣ ਬਿਮਾਰ।

ਇਹ ਹੈ ਸਭ ਤੋਂ ਸਸਤੀ ਸਵਾਰੀ,

ਲਗਦੀ ਮੈਨੂੰ ਬਹੁਤ ਪਿਆਰੀ।

ਸਭ ਦੇ ਇਹ ਕੰਮ ਹੈ ਆਉਂਦਾ,

ਸਾਨੂੰ ਮੰਜ਼ਿਲ 'ਤੇ ਪਹੁੰਚਾਉਂਦਾ।

Comments

Popular posts from this blog

Punjabi Poem on Study

Ki Tusi Jande ho ? Rochak Jankari in Punjabi