Benjamin Franklin story in Punjabi

 Benjamin Franklin story in Punjabi - ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ |

ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਕਿਸੇ ਲੇਖਕ ਦੀ ਕਿਤਾਬ ਮੰਗੀ ਤਾਂ ਸੇਲਜ਼ਮੈਨ ਨੇ ਕਿਤਾਬ ਲਿਆ ਕੇ ਗਾਹਕ ਨੂੰ ਦੇ ਦਿੱਤੀ | ਗਾਹਕ ਨੇ ਕਿਤਾਬ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਉਸ ਕਿਤਾਬ ਦੀ ਕੀਮਤ ਇਕ ਡਾਲਰ ਮੰਗੀ | ਗਾਹਕ ਨੇ ਕਿਹਾ ਕਿ ਇਕ ਡਾਲਰ ਤੋਂ ਘੱਟ ਨਹੀਂ ਹੋ ਸਕਦੀ ਤਾਂ ਸੇਲਜ਼ਮੈਨ ਨੇ ਨਾਂਹ ਕਰਦਿਆਂ ਕਿਤਾਬ ਗਾਹਕ ਦੇ ਹੱਥੋਂ ਫੜ ਲਈ |

ਗਾਹਕ ਨੇ ਸੇਲਜ਼ਮੈਨ ਨੂੰ ਪੁੱਛਿਆ ਕਿ ਫਰੈਂਕਲਿਨ ਸਾਹਿਬ ਅੰਦਰ ਬੈਠੇ ਨੇ? ਸੇਲਜ਼ਮੈਨ ਨੇ ਕਿਹਾ ਹਾਂ ਜੀ, ਅੰਦਰ ਤਾਂ ਬੈਠੇ ਨੇ ਪਰ ਕੋਈ ਜ਼ਰੂਰੀ ਕੰਮ ਕਰ ਰਹੇ ਹਨ | ਗਾਹਕ ਨੇ ਸੇਲਜ਼ਮੈਨ ਨੂੰ ਫਿਰ ਕਿਹਾ ਕਿ ਫਰੈਂਕਲਿਨ ਸਾਹਿਬ ਨੂੰ ਬੁਲਾਓ ਜ਼ਰਾ |

ਸੇਲਜ਼ਮੈਨ ਅੰਦਰ ਗਿਆ ਤੇ ਉਸ ਦੇ ਨਾਲ ਹੀ ਬੈਂਜਾਮਿਨ ਫਰੈਂਕਲਿਨ ਵੀ ਬਾਹਰ ਆ ਗਏ | ਗਾਹਕ ਨੇ ਬੈਂਜਾਮਿਨ ਨੂੰ ਉਸੇ ਕਿਤਾਬ ਦੀ ਕੀਮਤ ਪੁੱਛੀ, ਜਿਹੜੀ ਉਹ ਖਰੀਦਣੀ ਚਾਹੁੰਦਾ ਸੀ | ਬੈਂਜਾਮਿਨ ਨੇ ਉਸ ਦੀ ਕੀਮਤ ਡੇਢ ਡਾਲਰ ਮੰਗੀ | ਗਾਹਕ ਹੈਰਾਨ ਹੋਇਆ ਤੇ ਪੁੱਛਿਆ ਇਹ ਸੇਲਜ਼ਮੈਨ ਨੇ ਇਸ ਦੀ ਕੀਮਤ 'ਤੇ ਇਕ ਡਾਲਰ ਮੰਗੀ ਸੀ ਪਰ ਤੁਸੀਂ ਡੇਢ ਡਾਲਰ ਮੰਗ ਰਹੇ ਹੋ ਕੀ ਵਜ੍ਹਾ? ਫਰੈਂਕਲਿਨ ਨੇ ਕਿਹਾ ਕਿਤਾਬ ਦੀ ਕੀਮਤ ਇਕ ਡਾਲਰ ਹੀ ਹੈ ਪਰ ਮੈਂ ਜੋ ਜ਼ਰੂਰੀ ਕੰਮ ਛੱਡ ਕੇ ਆਇਆ ਹਾਂ, ਉਸ ਦਾ ਅੱਧਾ ਡਾਲਰ ਮੰਗਿਆ ਹੈ |

ਗਾਹਕ ਨੇ ਗੱਲ ਨਿਬੇੜਨ ਲਈ ਫਰੈਂਕਲਿਨ ਨੂੰ ਫਿਰ ਕਿਹਾ ਅੱਛਾ ਠੀਕ-ਠੀਕ ਦੱਸੋ ਕੀ ਲੈਣਾ ਹੈ, ਇਸ ਕਿਤਾਬ ਦੇ ਫਰੈਂਕਲਿਨ ਨੇ ਫਿਰ ਉਸ ਕਿਤਾਬ ਦੇ ਦੋ ਡਾਲਰ ਮੰਗੇ ਤੇ ਨਾਲ ਕਿਹਾ ਕਿ ਕਿਤਾਬ ਦੀ ਕੀਮਤ ਅਜੇ ਵੀ ਇਕ ਡਾਲਰ ਹੀ ਹੈ ਤੇ ਜੋ ਮੇਰਾ ਸਮਾਂ ਖਰਾਬ ਹੋਇਆ ਹੈ, ਇਕ ਡਾਲਰ ਉਸ ਦਾ ਹੈ | ਗਾਹਕ ਨੇ ਦੋ ਡਾਲਰ ਫਰੈਂਕਲਿਨ ਨੂੰ ਫੜਾਏ ਤੇ ਕਿਤਾਬ ਲੈ ਕੇ ਚਲਾ ਗਿਆ | ਸੋ, ਬੱਚਿਓ ਸਮੇਂ ਦੀ ਕਦਰ ਕਰੋ ਜੋ ਕੰਮ ਅੱਜ ਕਰਨਾ ਹੈ, ਉਸ ਨੂੰ ਹੁਣੇ ਕਰੋ ਤੇ ਜੋ ਕੱਲ੍ਹ ਕਰਨਾ ਹੈ, ਉਹ ਅੱਜ ਕਰੋ |

Comments

Popular posts from this blog

Punjabi Poem on Study

Ki Tusi Jande ho ? Rochak Jankari in Punjabi

Poem on Cycle in Punjabi