Posts

Benjamin Franklin story in Punjabi

 Benjamin Franklin story in Punjabi - ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ | ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਕਿਸੇ ਲੇਖਕ ਦੀ ਕਿਤਾਬ ਮੰਗੀ ਤਾਂ ਸੇਲਜ਼ਮੈਨ ਨੇ ਕਿਤਾਬ ਲਿਆ ਕੇ ਗਾਹਕ ਨੂੰ ਦੇ ਦਿੱਤੀ | ਗਾਹਕ ਨੇ ਕਿਤਾਬ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਉਸ ਕਿਤਾਬ ਦੀ ਕੀਮਤ ਇਕ ਡਾਲਰ ਮੰਗੀ | ਗਾਹਕ ਨੇ ਕਿਹਾ ਕਿ ਇਕ ਡਾਲਰ ਤੋਂ ਘੱਟ ਨਹੀਂ ਹੋ ਸਕਦੀ ਤਾਂ ਸੇਲਜ਼ਮੈਨ ਨੇ ਨਾਂਹ ਕਰਦਿਆਂ ਕਿਤਾਬ ਗਾਹਕ ਦੇ ਹੱਥੋਂ ਫੜ ਲਈ | ਗਾਹਕ ਨੇ ਸੇਲਜ਼ਮੈਨ ਨੂੰ ਪੁੱਛਿਆ ਕਿ ਫਰੈਂਕਲਿਨ ਸਾਹਿਬ ਅੰਦਰ ਬੈਠੇ ਨੇ? ਸੇਲਜ਼ਮੈਨ ਨੇ ਕਿਹਾ ਹਾਂ ਜੀ, ਅੰਦਰ ਤਾਂ ਬੈਠੇ ਨੇ ਪਰ ਕੋਈ ਜ਼ਰੂਰੀ ਕੰਮ ਕਰ ਰਹੇ ਹਨ | ਗਾਹਕ ਨੇ ਸੇਲਜ਼ਮੈਨ ਨੂੰ ਫਿਰ ਕਿਹਾ ਕਿ ਫਰੈਂਕਲਿਨ ਸਾਹਿਬ ਨੂੰ ਬੁਲਾਓ ਜ਼ਰਾ | ਸੇਲਜ਼ਮੈਨ ਅੰਦਰ ਗਿਆ ਤੇ ਉਸ ਦੇ ਨਾਲ ਹੀ ਬੈਂਜਾਮਿਨ ਫਰੈਂਕਲਿਨ ਵੀ ਬਾਹਰ ਆ ਗਏ | ਗਾਹਕ ਨੇ ਬੈਂਜਾਮਿਨ ਨੂੰ ਉਸੇ ਕਿਤਾਬ ਦੀ ਕੀਮਤ ਪੁੱਛੀ, ਜਿਹੜੀ ਉਹ ਖਰੀਦਣੀ ਚਾਹੁੰਦਾ ਸੀ | ਬੈਂਜਾਮਿਨ ਨੇ ਉਸ ਦੀ ਕੀਮਤ ਡੇਢ ਡਾਲਰ ਮੰਗੀ | ਗਾਹਕ ਹੈਰਾਨ ਹੋਇਆ ਤੇ ਪੁੱਛਿਆ ਇਹ ਸੇਲਜ਼ਮੈਨ ਨੇ ਇਸ ਦੀ ਕੀਮਤ 'ਤੇ ਇਕ ਡਾਲਰ ਮੰਗੀ ਸੀ ਪਰ ਤੁਸੀਂ

Poem on parrot in Punjabi

  ਸਾਡੇ ਘਰ ਇਕ ਤੋਤਾ ਆਇਆ, ਰੱਬ ਨੇ ਕਿੰਨਾ ਸੋਹਣਾ ਬਣਾਇਆ। ਲਾਲ ਚੁੰਝ ਤੇ ਗਲ ਵਿਚ ਗਾਨੀ, ਹਰਾ ਰੰਗ ਹੈ ਉਸ ਦੀ ਨਿਸ਼ਾਨੀ । ਪਿੰਜਰੇ ਦੇ ਵਿਚ ਤੋਤਾ ਰਹਿੰਦਾ ਟਿਕ ਕੇ ਉਹ ਕਦੇ ਨਾ ਬਹਿੰਦਾ। ਬੰਦਿਆਂ ਵਾਂਗ ਹੈ ਤੋਤਾ ਬੋਲੇ ਸਾਰਿਆਂ ਦੇ ਹੈ ਭੇਦ ਉਹ ਖੋਲ੍ਹੇ। ਸਾਰਾ ਦਿਨ ਹੈ ਸ਼ੋਰ ਮਚਾਉਂਦਾ ਸਭ ਦਾ ਨਾਮ ਲੈ ਕੇ ਬੁਲਾਉਂਦਾ। ਟਿਕ ਟਿਕ ਕਰਕੇ ਮਿਰਚਾਂ ਖਾਵੇ ਭੁੱਖ ਲੱਗੇ ਤਾਂ ਰੌਲਾ ਪਾਵੇ। ਪੰਛੀਆਂ ਵਿਚੋਂ ਪੰਛੀ ਨਿਆਰਾ ਸਾਡੇ ਵਾਂਗ ਹੈ ਬੋਲੇ ਸਾਰਾ। 'ਪਰਵਿੰਦਰ ਸੁੱਖ' ਕਰੇ ਅਰਜ਼ੋਈ ਪੰਛੀਆਂ ਨੂੰ ਨਾ ਮਾਰੋ ਕੋਈ।

Crow story in Punjabi

 ਕਾਂ ਕਈ ਦਿਨ ਸੋਚਦਾ ਰਿਹਾ। ਕਈ ਦਿਨ ਸੋਚਣ ਤੋਂ ਬਾਅਦ ਕਾਂ ਨੂੰ ਖਿਆਲ ਆਇਆ ਕਿ ਕਿਸਾਨ ਉਸ ਦੇ ਕਾਲ਼ੇ ਰੰਗ ਨੂੰ ਨਫ਼ਰਤ ਕਰਦਾ ਹੈ। 'ਗੋਰੇ-ਚਿੱਟੇ ਰੰਗ ਕਰਕੇ ਕਿਸਾਨ, ਕਬੂਤਰ ਨੂੰ ਪਿਆਰ ਕਰਦਾ ਹੈ। ਜੇ ਕਿਧਰੇ ਮੇਰਾ ਰੰਗ ਵੀ ਚਿੱਟਾ ਹੋਵੇ, ਫਿਰ ਕਿਸਾਨ ਮੈਨੂੰ ਵੀ ਪਿਆਰ ਕਰੇ।' ਕਾਂ ਨੇ ਸੋਚਿਆ ਤੇ ਕਾਂ ਨੇ ਵੀ ਗੋਰਾ-ਚਿੱਟਾ ਹੋਣ ਦਾ ਫੈਸਲਾ ਕਰ ਲਿਆ। ਗੋਰਾ-ਚਿੱਟਾ ਹੋਣ ਲਈ ਹੁਣ ਕਾਂ ਰੋਜ਼ਾਨਾ ਨਹਿਰ 'ਤੇ ਜਾਣ ਲੱਗ ਪਿਆ। ਨਹਿਰ 'ਤੇ ਜਾਕੇ ਕਾਂ ਵਾਰ-ਵਾਰ ਅੰਗਰੇਜ਼ੀ ਸਾਬਣ ਲਾ ਕੇ ਨਹਾਉਂਦਾ। ਕਾਂ ਚੰਗੀ ਤਰ੍ਹਾਂ ਨਹਾਉਣ ਤੋਂ ਬਾਅਦ ਪਾਊਡਰ ਵੀ ਲਾਉਂਦਾ ਸੀ। ਕਾਂ ਨੂੰ ਅੰਗਰੇਜ਼ੀ ਸਾਬਣ ਨਾਲ ਨਹਾਉਂਦੇ ਨੂੰ ਤੇ ਪਾਉਡਰ ਲਾਉਂਦੇ ਨੂੰ ਕਈ ਦਿਨ ਹੋ ਗਏ ਸਨ। ਕਾਂ ਰੋਜ਼ਾਨਾ ਨਹਾ-ਧੋ ਕੇ ਸ਼ੀਸ਼ਾ ਵੇਖਦਾ ਸੀ ਤੇ ਸ਼ੀਸ਼ਾ ਵੇਖ ਕੇ ਕਾਂ ਦਾ ਮਨ ਖਰਾਬ ਹੋ ਜਾਂਦਾ। ਅਜੇ ਤਕ ਕਾਂ ਦੇ ਰੰਗ ਦਾ ਭੋਰਾ ਵੀ ਫ਼ਰਕ ਨਹੀਂ ਪਿਆ ਸੀ। ਕਾਂ ਕਈ ਦਿਨ ਵੇਖਦਾ ਰਿਹਾ। ਉਸਦਾ ਕਾਲਾ ਰੰਗ ਟੱਸ ਤੋਂ ਮੱਸ ਨਾ ਹੋਇਆ। ਹਾਰ ਕੇ ਕਾਂ ਗੋਰੇ-ਚਿੱਟੇ ਹੋਣ ਦਾ ਕੋਈ ਹੋਰ ਢੰਗ ਸੋਚਣ ਲੱਗ ਪਿਆ। ਕਾਂ ਸੋਚਦਾ-ਸੋਚਦਾ ਸ਼ਹਿਰ ਚਲਾ ਗਿਆ। ਕਾਂ ਨੂੰ ਪੂਰੀ ਉਮੀਦ ਸੀ ਕਿ ਸ਼ਹਿਰ ਵਿੱਚੋਂ ਉਸਨੂੰ ਗੋਰੇ-ਚਿੱਟੇ ਹੋਣ ਦਾ ਕੋਈ ਨਾ ਕੋਈ ਢੰਗ ਲੱਭ ਜਾਵੇਗਾ। ਸ਼ਹਿਰ ਆਕੇ ਕਾਂ ਨੇ ਇਕ ਨਾਈ ਨੂੰ ਲੋਕਾਂ ਦੇ ਵਾਲ ਰੰਗਦੇ ਵੇਖਿਆ। ਕਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। 'ਮੈਂ ਵੀ ਨਾਈ ਤੋਂ ਖੰਭ ਰੰਗਵਾ ਕੇ ਚਿੱਟ

Poem on Cycle in Punjabi

Poem on Cycle in Punjabi -  ਸਾਈਕਲ ਮੇਰਾ ਸਭ ਤੋਂ ਨਿਆਰਾ, ਲਗਦਾ ਮੈਨੂੰ ਬਹੁਤ ਪਿਆਰਾ। ਇਹ ਤੋਹਫ਼ਾ ਮੈਨੂੰ ਪਾਪਾ (Daddy) ਦਿੱਤਾ, ਉਨ੍ਹਾਂ ਦਾ ਮੈਂ ਧੰਨਵਾਦ (thanks) ਕੀਤਾ। ਤੋਹਫ਼ਾ ਮੈਨੂੰ ਬਹੁਤ ਪਸੰਦ, ਭਜਾ ਕੇ ਆਵੇ ਬੜਾ ਅਨੰਦ। ਇਸ ਦਾ ਰੰਗ ਹੈ ਲਾਲੋ ਲਾਲ, ਲਗਦਾ ਮੈਨੂੰ ਬੜਾ ਕਮਾਲ। ਸਾਈਕਲ ਮੇਰਾ ਗੇਅਰਾਂ ਵਾਲਾ, ਇਹਦੇ ਟਾਇਰਾਂ ਦਾ ਰੰਗ ਹੈ ਕਾਲਾ। ਇਹਨੂੰ ਮੈਂ ਨਿੱਤ ਚਲਾਵਾਂ, ਛੋਟੇ ਵੀਰ ਨੂੰ ਨਾਲ ਚੜ੍ਹਾਵਾਂ। ਜਿਹੜੇ ਜਾਂਦੇ ਇਸ 'ਤੇ ਬਾਜ਼ਾਰ, ਉਹ ਨਾ ਕਦੇ ਹੋਣ ਬਿਮਾਰ। ਇਹ ਹੈ ਸਭ ਤੋਂ ਸਸਤੀ ਸਵਾਰੀ, ਲਗਦੀ ਮੈਨੂੰ ਬਹੁਤ ਪਿਆਰੀ। ਸਭ ਦੇ ਇਹ ਕੰਮ ਹੈ ਆਉਂਦਾ, ਸਾਨੂੰ ਮੰਜ਼ਿਲ 'ਤੇ ਪਹੁੰਚਾਉਂਦਾ।

Punjabi poem on Hard work

 Punjabi poem on Hard work - ਆਓ ਬੱਚਿਓ ਮਿਹਨਤ ਕਰੀਏ ਦੇਸ਼ ਨੂੰ ਅੱਗੇ ਵਧਾਈਏ, ਪੜ੍ਹੀਏ ਲਿਖੀਏ ਚੰਗੇ ਬਣੀਏ, ਦੇਸ਼ (country) ਨੂੰ ਅੱਗੇ ਵਧਾਈਏ। ਹੱਕ ਸੱਚ ਦਾ ਹੋਕਾ ਦੇਈਏ ਝੂਠ ਬੋਲਣਾ ਛੱਡੀਏ, ਮਿਹਨਤ (hardwork) ਵਿਚ ਯਕੀਨ ਬਣਾਈਏ ਨਕਲ ਮਾਰਨਾ ਛੱਡੀਏ। ਰੋਜ਼ ਨਵਾਂ ਕੁਝ ਸਿੱਖੀਏ ਆਪਾਂ ਅਮਲ ਓਦੇ 'ਤੇ ਕਰੀਏ, ਦੁਨੀਆ ਸਾਨੂੰ ਆਖੇ ਚੰਗਾ ਇਦਾਂ ਦਾ ਕੁਝ ਕਰੀਏ। ਰੋਜ਼ ਰੋਜ਼ਾਨਾ ਖੇਡਣ ਜਾਈਏ ਚੰਗੀ ਸਿਹਤ ਬਣਾਈਏ, ਸਿਹਤ ਹੈ ਤੋ ਸਭ ਕੁਛ ਹੈ ਸਭ ਨੂੰ ਇਹੀ ਸਿਖਾਈਏ। ਤੜਕੇ ਉੱਠੀਏ ਸੈਰ ਨੂੰ ਜਾਈਏ ਚੰਗੀਆਂ ਆਦਤਾਂ ਪਾਈਏ ਨਸ਼ਿਆਂ ਨੂੰ ਛੱਡੋ, ਕੋਹੜ ਨੂੰ ਵੱਡੋ ਸਭ ਨੂੰ ਇਹ ਸਮਝਾਈਏ। ਆਓ ਬੱਚਿਓ ਮਿਹਨਤ ਕਰੀਏ, ਦੇਸ਼ ਨੂੰ ਅੱਗੇ ਵਧਾਈਏ, ਪੜ੍ਹੀਏ ਲਿਖੀਏ ਚੰਗੇ ਬਣੀਏ ਆਪਣਾ ਨਾਂਅ ਚਮਕਾਈਏ। Poem on Hard work - 2 ਪਿਆਰੇ ਬੱਚਿਓ ਮਿਹਨਤ ਕਰੋ। ਮਿਹਨਤ ਤੋਂ ਨਾ ਤੁਸੀਂ ਡਰੋ। ਜਿਨ੍ਹਾਂ ਬੱਚਿਆਂ ਮਿਹਨਤ ਕਰੀ ਪ੍ਰਾਪਤੀਆਂ ਨਾਲ ਝੋਲੀ ਭਰੀ। ਮਿਹਨਤ ਦੇ ਨਾਲ ਹੋਵੋ ਪਾਸ, ਨਕਲ ਦੇ ਉਤੇ ਰੱਖੋ ਨਾ ਆਸ। ਮਿਹਨਤ ਵਾਲੇ ਦੀ ਬੱਲੇ-ਬੱਲੇ, ਵਿਹਲੜ ਜਾਵਣ ਥੱਲੇ-ਥੱਲੇ। ਮਿਹਨਤ ਵਾਲਾ ਲੱਗੇ ਪਿਆਰਾ, ਸਿਫਤਾਂ ਕਰੇ ਜੱਗ ਵੀ ਸਾਰਾ। ਮਿਹਨਤ ਦਾ ਹੀ ਪਾਓ ਗਹਿਣਾ, ਸਾਥੀਆਂ ਤੋਂ ਜੇ ਅੱਗੇ ਰਹਿਣਾ। ਮਹਾਨ ਲੋਕਾਂ ਨੇ ਅੱਖੀਂ ਡਿੱਠਾ, ਮਿਹਨਤ ਦਾ ਫਲ ਹੁੰਦਾ ਮਿੱਠਾ। 'ਤਲਵੰਡੀ' ਸਰ ਦੀ ਮੰਨੋ ਗੱਲ, ਵੱਡੀ ਪ੍ਰਾਪਤੀ ਦਾ ਏਹੀ ਹੱਲ।

Ki Tusi Jande ho ? Rochak Jankari in Punjabi

  * ਅੰਤਰਰਾਸ਼ਟਰੀ ਮੰਡੀ ਵਿਚ ਤੇਲ ਬੈਰਲਾਂ ਵਿਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਕ ਬੈਰਲ ਵਿਚ 159 ਲੀਟਰ ਹੁੰਦੇ ਹਨ। * ਕਪਾਹ ਅਤੇ ਨਰਮੇ ਦੀਆਂ ਮੰਡੀਆਂ ਵਿਚ ਕਪਾਹ ਅਤੇ ਨਰਮਾ ਗੱਠਾਂ ਵਿਚ ਤੋਲਿਆ ਜਾਂਦਾ ਹੈ। ਇਕ ਗੱਠ ਵਿਚ 170 ਕਿੱਲੋਗ੍ਰਾਮ ਕਪਾਹ ਜਾਂ ਨਰਮਾ ਹੁੰਦਾ ਹੈ। * ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਤਰਲ ਪਦਾਰਥਾਂ ਨੂੰ ਮਾਪਣ ਲਈ ਲੀਟਰ ਦੀ ਥਾਂ ਗੈਲਨ ਇਕਾਈ ਵਰਤੀ ਜਾਂਦੀ ਹੈ। ਇਕ ਗੈਲਨ ਵਿਚ 3.8 ਲੀਟਰ ਹੁੰਦੇ ਹਨ। * ਅੰਗਰੇਜ਼ੀ ਵਿਚ ਦੋ ਅੱਖਰਾਂ 'ਆਈ' ਅਤੇ 'ਜੇ' ਉੱਤੇ ਬਿੰਦੀ ਪਾਈ ਜਾਂਦੀ ਹੈ। ਇਸ ਨੂੰ ਟਾਈਟਲ ਕਹਿੰਦੇ ਹਨ। * ਅੰਗਰੇਜ਼ੀ ਵਿਚ 'and ਲਈ ਇਕ ਚਿੰਨ੍ਹ '× ਵਰਤਿਆ ਜਾਂਦਾ ਹੈ। ਉਂਝ ਇਸ ਦਾ ਨਾਂਅ ਐਮਪਰਸੈਂਡ (ampersand) ਹੈ। * ਅੰਗਰੇਜ਼ੀ ਜਿਹੜੀ ਕਿਤਾਬਾਂ, ਅਖ਼ਬਾਰਾਂ ਅਤੇ ਹੋਰ ਥਾਵਾਂ 'ਤੇ ਛਪੀ ਹੁੰਦੀ ਹੈ, ਉਹ ਸਾਡੀ ਲਿਖਣ ਵਾਲੀ ਅੰਗਰੇਜ਼ੀ ਤੋਂ ਭਿੰਨ ਹੁੰਦੀ ਹੈ। ਪੁਸਤਕਾਂ ਵਿਚ ਛਪੀ ਹੋਈ ਅੰਗਰੇਜ਼ੀ ਨੂੰ pr}nt ਅਤੇ ਲਿਖੀ ਜਾਣ ਵਾਲੀ ਅੰਗਰੇਜ਼ੀ ਨੂੰ curs}ve ਕਹਿੰਦੇ ਹਨ। * 1 qu}ck brown fox jumps over the &a੍ਰ਼ do{. ਇਸ ਵਾਕ ਵਿਚ ਅੰਗਰੇਜ਼ੀ ਅਲਫ਼ਾਬੈੱਟ (ਪੈਂਤੀ) ਦੇ ਸਾਰੇ ਛੱਬੀ ਅੱਖਰ ਆਉਂਦੇ ਹਨ। * 2ookkeep}n{ ਅੰਗਰੇਜ਼ੀ ਦਾ ਉਹ ਸ਼ਬਦ ਹੈ, ਜਿਸ ਵਿਚ ਅੰਗਰੇਜ਼ੀ ਦੇ ਡਬਲ (ਜੋੜੇ) ਅੱਖਰਾਂ ਦੀ ਤਿੱਕੜੀ ਹੈ। * 4eeded ਅਜਿਹਾ ਸ਼ਬਦ ਹੈ, ਜਿਸ ਵਿਚ ਤਿੰਨ ਡੀ (4) ਅਤੇ ਤਿੰਨ ਈ (

Punjabi Poem on Study

 Punjabi Poem on Study - ਆ ਜਾ ਦੀਪੂ, ਆ ਜਾ ਭੋਲਿਆ, ਆਪਾਂ ਰਲ ਕੇ ਪੜ੍ਹੀਏ (Let's read)। ਆ ਜਾਓ ਆਪਾਂ ਮਿਲ ਕੇ ਸਾਰੇ ਯਾਦ ਸਬਕ ਨੂੰ ਕਰੀਏ। Let's do all the memorization lessons together ਜ਼ਿੰਦਗੀ ਦੇ ਵਿਚ, ਜੇ ਕੁਝ ਬਣਨਾ ਤਾਂ ਪੈਣਾ ਏ ਪੜ੍ਹਨਾ, (must read) ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਡੈਡੀ (Mommy-Daddy) ਤੇ ਦਾਦੀ-ਦਾਦੇ, ਰੱਖੀ ਸਾਡੇ 'ਤੇ ਆਸ, ਮੈਂ ਤਾਂ ਧਾਰ ਲਿਆ ਏ ਮਨ ਵਿਚ, ਕਰਨਾ ਨ੍ਹੀਂ ਨਿਰਾਸ਼। ਸੁਰਤ ਜੋੜ ਕੇ ਕਰਾਂ ਪੜ੍ਹਾਈ, ਫਿਰ ਕਾਲਜ ਵੀ ਪੜ੍ਹਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਪਾਪਾ, ਭੂਆ-ਚਾਚਾ, ਸਾਰੇ ਲਾਡ ਲਡਾਉਂਦੇ, ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਔਖਿਆਂ ਹੋ ਪੜ੍ਹਾਉਂਦੇ। ਉਨ੍ਹਾਂ ਦੀ ਖੁਸ਼ੀ ਲਈ, ਸਾਨੂੰ ਵੀ ਪੈਣਾ ਕੁਝ ਕਰਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਟੀਚਰਾਂ ਤੇ ਮਾਪਿਆਂ ਦੀ, ਗੱਲ ਸੁਣੀਏ ਨਾਲ ਧਿਆਨ, 'ਬਾਸਰਕੇ' ਦੀ ਵੀ ਗੱਲ ਸੁਣ ਲਈਏ, ਵੰਡੇ ਜੋ ਗਿਆਨ। ਵਿੱਦਿਆ ਬੇੜਾ ਪਾਰ ਲੰਘਾਉਣਾ, ਜੇ ਚਾਹੁੰਦੇ ਕੁਝ ਬਣਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।