Punjabi Poem on Study - ਆ ਜਾ ਦੀਪੂ, ਆ ਜਾ ਭੋਲਿਆ, ਆਪਾਂ ਰਲ ਕੇ ਪੜ੍ਹੀਏ (Let's read)। ਆ ਜਾਓ ਆਪਾਂ ਮਿਲ ਕੇ ਸਾਰੇ ਯਾਦ ਸਬਕ ਨੂੰ ਕਰੀਏ। Let's do all the memorization lessons together ਜ਼ਿੰਦਗੀ ਦੇ ਵਿਚ, ਜੇ ਕੁਝ ਬਣਨਾ ਤਾਂ ਪੈਣਾ ਏ ਪੜ੍ਹਨਾ, (must read) ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਡੈਡੀ (Mommy-Daddy) ਤੇ ਦਾਦੀ-ਦਾਦੇ, ਰੱਖੀ ਸਾਡੇ 'ਤੇ ਆਸ, ਮੈਂ ਤਾਂ ਧਾਰ ਲਿਆ ਏ ਮਨ ਵਿਚ, ਕਰਨਾ ਨ੍ਹੀਂ ਨਿਰਾਸ਼। ਸੁਰਤ ਜੋੜ ਕੇ ਕਰਾਂ ਪੜ੍ਹਾਈ, ਫਿਰ ਕਾਲਜ ਵੀ ਪੜ੍ਹਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਪਾਪਾ, ਭੂਆ-ਚਾਚਾ, ਸਾਰੇ ਲਾਡ ਲਡਾਉਂਦੇ, ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਔਖਿਆਂ ਹੋ ਪੜ੍ਹਾਉਂਦੇ। ਉਨ੍ਹਾਂ ਦੀ ਖੁਸ਼ੀ ਲਈ, ਸਾਨੂੰ ਵੀ ਪੈਣਾ ਕੁਝ ਕਰਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਟੀਚਰਾਂ ਤੇ ਮਾਪਿਆਂ ਦੀ, ਗੱਲ ਸੁਣੀਏ ਨਾਲ ਧਿਆਨ, 'ਬਾਸਰਕੇ' ਦੀ ਵੀ ਗੱਲ ਸੁਣ ਲਈਏ, ਵੰਡੇ ਜੋ ਗਿਆਨ। ਵਿੱਦਿਆ ਬੇੜਾ ਪਾਰ ਲੰਘਾਉਣਾ, ਜੇ ਚਾਹੁੰਦੇ ਕੁਝ ਬਣਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ।
Comments
Post a Comment